Breaking News
Home / ਤਾਜਾ ਜਾਣਕਾਰੀ / ਹੋ ਜਾਵੋ ਕੈਮ ਆਹ ਦੇਖੋ ਸਰਕਾਰ ਕਿਹੜਾ ਕੰਮ ਕਰਨ ਲਗੀ ……

ਹੋ ਜਾਵੋ ਕੈਮ ਆਹ ਦੇਖੋ ਸਰਕਾਰ ਕਿਹੜਾ ਕੰਮ ਕਰਨ ਲਗੀ ……

ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਹਿਲਾਂ ਤੋਂ ਕਈ ਤਰ੍ਹਾਂ ਦੇ ਟੈਕਸ ਦੇ ਬੋਝ ਥੱਲ੍ਹੇ ਦੱਬੀ ਦੇਸ਼ ਦੀ ਆਟੋ ਇੰਡਟਰੀ ‘ਤੇ ਇਕ ਹੋਰ ਸੈਸ ਲੱਗ ਸਕਦਾ ਹੈ। ਜਲਦੀ ਹੀ ਗ੍ਰੀਨ ਸੈਸ ਲੱਗ ਜਾਣ ਕਾਰਨ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦਾ ਬੋਝ ਦੇਸ਼ ਦੇ ਲੋਕਾਂ ‘ਤੇ ਪਾਇਆ ਜਾ ਸਕਦਾ ਹੈ।

ਨੀਤੀ ਆਯੋਗ(ਪਾਲਸੀ ਕਮਿਸ਼ਨ) ਨਵੀਂ ਈ- ੍ਵਹੀਕਲ ਪਾਲਸੀ ਬਣਾ ਰਿਹਾ ਹੈ ਇਸ ਅਧੀਨ ਪੈਟਰੋਲ-ਡੀਜ਼ਲ ਵਾਹਨਾਂ ‘ਤੇ ਕਲੀਨ ਏਅਰ ਸੈਸ ਲੱਗ ਸਕਦਾ ਹੈ। ਇਸ ਪ੍ਰਸਤਾਵ ਅਧੀਨ ਦੋ ਪਹੀਆ ਵਾਹਨ ‘ਤੇ 300 ਅਤੇ ਕਾਰ ‘ਤੇ 3,000 ਰੁਪਏ ਤੱਕ ਦਾ ਗ੍ਰੀਨ ਸੈਸ ਲੱਗ ਸਕਦਾ ਹੈ। ਦੇਸ਼ ਵਿਚ ਹਰ ਰੋਜ਼ 50 ਹਜ਼ਾਰ ਤੋਂ ਜ਼ਿਆਦਾ ਵਾਹਨ ਰਜਿਸਟਰ ਹੁੰਦੇ ਹਨ। ਇਸ ਜ਼ਰੀਏ ਸਰਕਾਰ ਨੂੰ ਉਮੀਦ ਹੈ ਕਿ ਇਸ ਸੈਸ ਦੇ  ਲੱਗ ਜਾਣ ‘ਤੇ ਈ- ੍ਵਹੀਕਲ ਦੀ ਸਬਸਿਡੀ ਲਈ 1,200 ਕਰੋੜ ਰੁਪਿਆ ਇਕੱਠਾ ਹੋ ਸਕਦਾ ਹੈ।

ਈ- ੍ਵਹੀਕਲ ਨਿਰਮਾਤਾ ਅਨੁਸਾਰ 300 ਤੋਂ 1000 ਰੁਪਏ ਤੱਕ ਦੀ ਰਕਮ ਕੋਈ ਵੀ ਵਾਤਾਵਰਣ ਲਈ ਅਸਾਨੀ ਨਾਲ ਦੇ ਸਕਦਾ ਹੈ ਅਤੇ ਇਸ ਨਾਲ ਘੱਟੋ-ਘੱਟ 2,000 ਕਰੋੜ ਰੁਪਿਆ ਅਰਾਮ ਨਾਲ ਇਕੱਠਾ ਹੋ ਸਕਦਾ ਹੈ। ਇਲੈਕਟ੍ਰਿਕ ਮੋਬਲਿਟੀ ਸਮਰਥਨ ਲਈ ਇੰਨੀ ਰਕਮ ਕਾਫੀ ਹੋਵੇਗੀ।

ਸਰਕਾਰ ਇਸ ਪਾਲਸੀ ਜ਼ਰੀਏ ਇਕ ਤੀਰ ਨਾਲ ਦੋ ਨਿਸ਼ਾਨੇ ਸਾਧ ਰਹੀ ਹੈ। ਸਰਕਾਰ ਈ- ੍ਵਹੀਕਲ ਨੂੰ ਪ੍ਰਮੋਟ ਕਰਨ ਅਤੇ ਪੈਟਰੋਲ-ਡੀਜ਼ਲ ਵਾਹਨਾਂ ਦੀ ਸੰਖਿਆ ਨੂੰ 50 ਫੀਸਦੀ ਤੱਕ ਘੱਟ ਕਰਨ ਦੀ ਪਾਲਸੀ ‘ਤੇ ਕੰਮ ਕਰ ਰਹੀ ਹੈ। ਦੇਸ਼ ‘ਚ ਈ- ੍ਵਹੀਕਲ ਦੀ ਸੰਖਿਆ ਨੂੰ ਵਧਾਉਣ ਲਈ ਅਤੇ ਪੈਟਰੋਲ-ਡੀਜ਼ਲ ਵਾਹਨਾਂ ਕਰਕੇ ਵਧ ਰਹੇ ਪ੍ਰਦੂਸ਼ਣ ‘ਤੇ ਕਾਬੂ ਪਾਉਣ ਦੀ ਦੋਹਰੀ ਨੀਤੀ ‘ਤੇ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ।

ਕੀ ਜ਼ਰੂਰੀ ਹੈ ਗ੍ਰੀਨ ਸੈਸ
ਸੁਪਰੀਮ ਕੋਰਟ ਅਨੁਸਾਰ ਡੀਜ਼ਲ ਵਾਹਨ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ। ਅਜਿਹੇ ‘ਚ ਇਨ੍ਹਾਂ ਵਾਹਨਾਂ ‘ਤੇ ਇਕ ਵਾਰ ਵਾਤਾਵਰਣ ਟੈਕਸ ਲਗਾਉਣਾ ਜ਼ਰੂਰੀ ਹੈ ਤਾਂ ਜੋ ਅਜਿਹੇ ਵਾਹਨ ਚਲਾਉਣ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਇਹ ਵਾਹਨ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਨੂੰ ਦੀ ਸੰਖਿਆ ਵਧਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਗ੍ਰੀਨ ਸੈਸ ਲਗਾਉਣ ਦੀ ਤਿਆਰੀ ਕਰ ਰਹੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!