ਪੂਰੀ ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ
ਅੱਜ ਦਾ ਇਨਸਾਨ ਭੌਤਿਕ ਸੁਖ ਸਹੂਲਤਾਂ ਦੀ ਚਾਹਤ ਵਿਚ ਮਾਰਿਆ-ਮਾਰਿਆ ਫਿਰ ਰਿਹਾ ਹੈ। ਜ਼ਿਆਦਾ ਪੈਸੇ ਕਮਾਉਣ ਦੀ ਲਾਲਸਾ ਉਸ ਨੂੰ ਤਣਾਅਗ੍ਰਸਤ ਰੱਖਦੀ ਹੈ। ਇਨ੍ਹਾਂ ਰੁਝੇਵਿਆਂ ਕਾਰਨ ਹਾਸਾ ਤੋਂ ਜਿਵੇਂ ਅਲੋਪ ਹੀ ਹੋ ਗਿਆ ਹੈ ਪਰ ਮਨੋਵਿਗਿਆਨੀਆਂ ਅਨੁਸਾਰ ਹੱਸਣਾ ਇਕ ਰਾਮਬਾਣ ਦਵਾਈ ਹੈ। ਜਿਥੇ ਹੱਸਦਾ ਚਿਹਰਾ ਦੂਜਿਆਂ ਨੂੰ ਚੰਗਾ ਲਗਦਾ ਹੈ,,,,,,, ਉਥੇ ਹੱਸਣ ਨਾਲ ਕਈ ਰੋਗ ਖੁਦ ਹੀ ਦੂਰ ਹੋ ਜਾਂਦੇ ਹਨ। ਇਸ ਲਈ ਜਦੋਂ ਵੀ ਹੱਸਣ ਦਾ ਮੌਕਾ ਮਿਲੇ, ਇਸ ਨੂੰ ਵਿਅਰਥ ਨਾ ਗਵਾਓ।
ਡਾਕਟਰਾਂ ਅਨੁਸਾਰ ਹੱਸਦੇ ਰਹਿਣ ਨਾਲ ਵਿਅਕਤੀ ਨੂੰ ਫੇਫੜਿਆਂ ਦਾ ਰੋਗ ਨਹੀਂ ਹੁੰਦਾ, ਆਕਸੀਜਨ ਦਾ ਸੰਚਾਰ ਹੁੰਦਾ ਹੈ ਤੇ ਗੰਦੀ ਹਵਾ ਬਾਹਰ ਨਿਕਲ ਜਾਂਦੀ ਹੈ। ਗੱਲ੍ਹਾਂ ਗੋਲ ਅਤੇ ਸੁੰਦਰ ਹੋ ਜਾਂਦੀਆਂ ਹਨ। ਖਿੜਖਿੜਾ ਕੇ ਹੱਸਣ ਨਾਲ ਪਾਚਣ ਸ਼ਕਤੀ ਵਧਦੀ ਹੈ ਤੇ ਕਬਜ਼ ਦਾ ਰੋਗ ਦੂਰ ਹੋ ਜਾਂਦਾ ਹੈ।
ਹੱਸਮੁੱਖ ਸੁਭਾਅ ਵਾਲੇ ਬੱਚੇ ਦੂਜੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਰਿਸ਼ਟ-ਪੁਸ਼ਟ, ਚੁਸਤ ਅਤੇ ਨਿਰੋਗ ਰਹਿੰਦੇ ਹਨ,,,,, ਹੱਸਣ ਨਾਲ ਅੱਖਾਂ ਦੀ ਚਮਕ ਵਧ ਜਾਂਦੀ ਹੈ।
ਜਦੋਂ ਵੀ ਤੁਸੀਂ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋਵੋ ਅਤੇ ਤਣਾਅ ਤੁਹਾਡੇ ‘ਤੇ ਭਾਰੀ ਹੋ ਰਿਹਾ ਹੋਵੇ ਤਾਂ ਆਪਣੇ ਜੀਵਨ ਦੀਆਂ ਅਜਿਹੀਆਂ ਗੱਲਾਂ ਯਾਦ ਕਰੋ, ਜੋ ਤੁਹਾਡੇ ਮਨ ਨੂੰ ਗੁਦਗੁਦਾਉਣ ,,,,,, ਜਾਂ ਕਿਸੇ ਅਜਿਹੇ ਜਾਣੂ ਨੂੰ ਮਿਲਣ ਜਾਓ ਜੋ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਹਸਾਉਂਦਾ ਰਹਿੰਦਾ ਹੋਵੇ। ਯਕੀਨ ਮੰਨੋ, ਤੁਸੀਂ ਪੂਰੀ ਤਰ੍ਹਾਂ ਤਣਾਅਮੁਕਤ ਹੋ ਜਾਓਗੇ। ਹਰ ਪੀੜਾ ਨੂੰ ਹੱਸਦੇ-ਮੁਸਕੁਰਾਉਂਦੇ ਝੱਲਣ ਦੀ ਕੋਸ਼ਿਸ਼ ਕਰੋ। ਤੁਹਾਡੀ ਪੀੜਾ ਖੁਦ ਦੂਰ ਹੋ ਜਾਵੇਗੀ।
ਸਮਾਜ ਵਿਚ ਕਈ ਅਜਿਹੇ ਵਿਅਕਤੀ ਵੀ ਹੁੰਦੇ ਹਨ, ਜਿਨ੍ਹਾਂ ਨੂੰ ਹੱਸਣਾ ਹੀ ਨਹੀਂ ਆਉਂਦਾ। ਉਹ ਹੱਸਣ ਦਾ ਮੌਕਾ ਮਿਲਣ ‘ਤੇ ਵੀ ਹੱਸ ਨਹੀਂ ਸਕਦੇ। ਅਜਿਹੇ ਵਿਅਕਤੀਆਂ ਨੂੰ ਹਸਾਉਣ ਵਾਲੇ ਵਿਅਕਤੀਆਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ। ਕਮੇਡੀ ਫਿਲਮਾਂ ਦੇਖਣ ਨਾਲ ਵੀ ਉਨ੍ਹਾਂ ਵਿਚ ਤਬਦੀਲੀ ਆ ਸਕਦੀ ਹੈ। ,,,,,, ਕਿਸੇ ਰੋਗੀ ਦਾ ਹਾਲ ਪੁੱਛਦੇ ਸਮੇਂ ਉਸ ਨਾਲ ਸੰਵੇਦਨਾ ਭਰੀਆਂ
ਗੱਲਾਂ ਕਰਨ ਦੀ ਬਜਾਏ ਹਾਸਾ-ਮਜ਼ਾਕ ਕਰਨਾ ਠੀਕ ਹੈ। ਜਦੋਂ ਉਹ ਤੁਹਾਡੀਆਂ ਗੁਦਗੁਦਾਉਣ ਵਾਲੀਆਂ,,,,,, ਗੱਲਾਂ ਨਾਲ ਖੁੱਲ੍ਹ ਕੇ ਹੱਸੇਗਾ ਤਾਂ ਉਸ ਦੀ ਪੀੜਾ ਘੱਟ ਹੋ ਜਾਵੇਗੀ। ਅਰਥਾਤ ਹੱਸਣਾ ਇਕ ਰਾਮਬਾਣ ਦਵਾਈ ਹੈ। ਹੱਸਣ ਨਾਲ ਤਨ ਅਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ, ਇਸ ਲਈ ਖੂਬ ਹੱਸੋ ਅਤੇ ਤੰਦਰੁਸਤ ਰਹੋ।
-ਭਾਸ਼ਣਾ ਬਾਂਸਲ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ