ਸਾਗ ਵੀ ਕਮਾਲ ਦੀ ਸਿਹਤਵਰਧਕ ਰੈਸਿਪੀ ਹੈ। ਲੇਕਿਨ ਇਹ ਕਦੇ ਵੀ ਕੁੱਕਰ ਵਿੱਚ ਨਹੀਂ ਬਣਾਉਣਾ ਚਾਹੀਦਾ। ਕਿਸੇ ਦੁਸ਼ਮਣ ਨੂੰ ਵੀ ਅਲੂਮੀਨੀਅਮ, ਗਿਲਟ, ਸਿਲਵਰ ਜਾਂ ਜਹਾਜ਼ੀ ਲੋਹੇ ਦੇ ਕੁੱਕਰ ਵਿੱਚ ਤਾਂ ਸਾਗ ਬਣਾਕੇ ਨਹੀਂ ਖੁਆਉਣਾ ਚਾਹੀਦਾ ਹੈ। ਸਾਗ ਬਣਾਉਣ ਵਕਤ ਕਿਉਂਕਿ ਇਹ ਧਾਤੂ ਬਹੁਤ ਜ਼ਿਆਦਾ ਖੁਰਦੀ ਹੈ। ਉਂਜ ਸਿਰਫ ਮਿੱਟੀ ਦੇ ਕੁੱਜੇ ਚ ਹੀ ਕਿਸੇ ਵੀ ,,,,, ਧਾਤੂ ਦੇ ਬਰਤਨ ਚ ਸਾਗ ਬਣਾਉਣ ਦੀ ਬਿਜਾਇ ਬਣਾਇਆ ਜਾਵੇ ਤਾਂ ਇਹ ਜ਼ਿਆਦਾ ਸੁਆਦੀ ਵੀ ਤੇ ਸਿਹਤਵਰਧਕ ਵੀ ਬਣਦਾ ਹੈ।
ਮਿੱਟੀ ਦੇ ਚੁੱਲ੍ਹੇ ਤੇ ਗੈਸ ਚੁੱਲੇ ਦੀ ਬਿਜਾਇ ਖੁੱਲੇ ਅਸਮਾਨ ਥੱਲੇ ਜਾਂ ਛੱਤ ਤੇ ਲੱਕੜਾਂ ਪਾਥੀਆਂ ਦੀ ਘੱਟ ਅੱਗ ਤੇ ਸਾਰਾ ਪਰਿਵਾਰ ਅੱਗ ਸੇਕਦਿਆਂ, ਗੱਲਾਂ ਕਰਦਿਆਂ ਬਣਾਉਗੇ ਤਾਂ ਹੋਰ ਵੀ ਚੰਗਾ ਹੋਵੇਗਾ। ਪਾਣੀ ਖਤਮ ਨਾ ਹੋਣ ਦਿਉ ਤੇ ਸੇਕ ਹਮੇਸ਼ਾ ਘੱਟ ਤੋਂ ਘੱਟ ਰੱਖੋ। ਨਮਕ ਮਿਰਚ ਜਾਂ ਕੋਈ ਵੀ ਹੋਰ ਮਸਾਲੇ ਸਾਗ ਵਿਚ ਕਦੇ ਵੀ ਜ਼ਿਆਦਾ ਨਾ ਪਾਉ। ਪ੍ਰੰਤੂ ਸਰੋਂ ਤੋਰੀਆ ਸਾਗ ਵਿੱਚ ਬਾਥੂ, ਪਾਲਕ, ਚੁਲਾਈ, ਤਾਰਾਮੀਰਾ, ਹਾਲੋਂ, ਹਰਾ ਧਣੀਆ, ਮੇਥੀ, ਮੇਥੇ ਆਦਿ ਪਾ ਸਕਦੇ ਹੋ।
ਚੁਕੰਦਰ, ਗਾਜਰ ਪੱਤ, ਮੂਲੀ, ਸ਼ਲਗਮ ਵੀ ਥੋੜੇ ਥੋੜੇ ਪਾ ਸਕਦੇ ਹੋ। ਇਵੇਂ ਹੀ ਅਦਰਕ, ਜੀਰਾ, ਤੁਲਸੀ, ਲਸਣ, ਅਜਵੈਣ, ਕੜੀ ਪੱਤਾ, ਮਰੂਆ, ਹਰੀ ਮਿਰਚ ਵੀ ਪਾ ਸਕਦੇ ਹੋ ਤਾਂ ਕਿ ਸਾਗ ਹਾਜ਼ਮੇਦਾਰ ਬਣ ਸਕੇ ਜੇ ਚਿੱਭੜ, ਟਮਾਟਰ ਮਿਲ ਜਾਣ ਤਾਂ ਹੋਰ ਵੀ ਹਾਜ਼ਮੇਦਾਰ, ਸੁਆਦੀ ਤੇ ਸਿਹਤਵਰਧਕ ਸਾਗ ਬਣੇਗਾ। ਇਹ ਸਰਦੀ ਦੀਆਂ ਅਨੇਕਾਂ ਬੀਮਾਰੀਆਂ ਤੋਂ ਬਚਾਅ ਕਰੇਗਾ।
ਮੱਕੀ ਜਾਂ ਬਾਜਰੇ ਦੀ ਰੋਟੀ, ਲੱਸੀ, ਦਹੀਂ, ਸਾਗ ਨਾਲ ਮਿਕਸ ਆਟੇ ਦੀ ਰੋਟੀ, ਮੱਖਣ ਆਦਿ ਖਾਧਾ ਜਾਵੇ ਤਾਂ ਬੇਹਦ ਪੌਸ਼ਟਿਕ ਬਣ ਜਾਂਦਾ ਹੈ। ,,,,,, ਸਰਦੀਆਂ ਦੀ ਰੁੱਤੇ ਥੋੜੇ ਦਿਨਾਂ ਬਾਅਦ ਹੀ ਸਾਗ ਬਣਾਉਂਦੇ ਰਹੋ। ਇਹ ਦਿਲ, ਜਿਗਰ, ਮਿਹਦੇ, ਅੱਖਾਂ, ਜੋੜਾਂ, ਹੱਡੀਆਂ, ਮਾਸਪੇਸ਼ੀਆਂ, ਚਮੜੀ ਤੇ ਵਾਲਾਂ ਦੀ ਤੰਦਰੁਸਤੀ ਲਈ ਜ਼ਰੂਰੀ ਤੱਤਾਂ ਨਾਲ ਭਰਪੂਰ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ
ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …