ਵਿਗਿਆਨੀਅਾਂ ਨੇ ਗੁਜਰਾਤ ਦੇ ਕੱਛ ਤੋਂ 1 ਕਰੋੜ 10 ਲੱਖ ਸਾਲ ਪੁਰਾਣਾ ਪਿੰਜਰ ਲੱਭਿਆ ਹੈ। ਖੋਦਾਈ ’ਚ ਮਿਲਿਆ ਉੱਪਰਲੇ ਜਬਾੜੇ ਦਾ ਇਹ ਪਿੰਜਰ ਮਨੁੱਖੀ ਜਾਤੀ ਦੇ ਪੂਰਵਜਾਂ ਦਾ ਪ੍ਰਤੀਤ ਹੁੰਦਾ ਹੈ।
ਜਰਨਲ ਪੀ. ਐੱਲ. ਓ. ਐੱਸ. ਵਨ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਖੋਜ ਭਾਰਤੀ ਉਪ ਦੀਪ ’ਚ ਪ੍ਰਾਚੀਨ ਮਹਾਕਪੀ ਦੀ ਮੌਜੂਦਗੀ ਦੀ ਪੁਸ਼ਟੀ ਕਰਦਾ ਹੈ। ਕਪੀ ਜਾਂ ਹੋਮੋਨੋਇਡਸ , ਦੱਖਣ ਪੂਰਬ ਏਸ਼ੀਆ ਅਤੇ ਅਫਰੀਕਾ ਤੋਂ ਆਈ ਨਰਵਾਨਰ ਦੀ ਨਸਲ ਹੈ,
ਜਿਸ ਨਾਲ ਬਾਅਦ ’ਚ ਗਿਬਨਸ ਅਤੇ ਮਹਾਕਪੀ ਵਰਗ ਦੇ ਚਿੰਪਾਂਜੀ, ਗੋਰਿੱਲਾ, ਓਰੰਗੁਟਨ ਅਤੇ ਮਨੁੱਖ ਦੀ ਉਤਪਤੀ ਹੋਈ। ਪ੍ਰਾਚੀਨ ਨਰਵਾਨਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਸ਼ਿਵਾਲਿਕ ’ਚ ਮਿਓਸੇਨ ਦੀ ਤਲਛੱਟੀ ’ਚ ਪਾਇਆ ਗਿਆ,
ਜਿਸ ਨੂੰ ਮਨੁੱਖ ਅਤੇ ਮਹਾਕਪੀ ਦਰਮਿਆਨ ਦੀ ਕੜੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਦੇਸ਼ ’ਚ ਮਨੁੱਖ ਦੀ ,,,,, ਉਤਪਤੀ ਅਤੇ ਵਿਕਾਸ ਦੇ ਕ੍ਰਮ ’ਚ ਸਮਝਣ ’ਚ ਸ਼ਿਵਾਲਿਕ ਰੇਂਜ ਤੋਂ ਮਿਲੇ ਪਿੰਜਰ ਬਹੁਤ ਅਹਿਮ ਸਾਬਤ ਹੋਏ ਹਨ।
ਬੀਰਬਲ ਸਾਹਨੀ ਪੁਨਰ ਵਿਗਿਆਨ ਸੰਸਥਾਨ ਲਖਨਊ ਦੇ ਖੋਜਕਾਰਾਂ ਨੇ ਪੱਛਮੀ ਭਾਰਤ ਦੇ ਗੁਜਰਾਤ ’ਚ ਸ਼ਿਵਾਲਿਕ ਦੀ ਤਲਛੱਟੀ ’ਚ ਕੱਛ ਤੋਂ ਪਾਏ ਗਏ ਜਬਾੜੇ ਦਾ ਅਧਿਐਨ ਕੀਤਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ