ਇਸ ਵਿਚ ਕੋਈ ਸ਼ੱਕ ਨਹੀਂ ਕਿ ਟਰੈਕਟਰ ਇਕ ਅਜਿਹਾ ਖੇਤੀ ਸੰਦ ਹੈ, ਜੋ ਕਿਸਾਨਾਂ ਦੇ ਪੁੱਤਾਂ ਬਰਾਬਰ ਦਰਜਾ ਰੱਖਦਾ ਹੈ,,,,, ਪਰ ਅੱਜਕਲ੍ਹ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਟਰੈਕਟਰਾਂ ਦੇ ਟੋਚਨ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਪੁੱਜਦੇ ਹਨ |
ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਨੂੰ ਦੇਸ਼ ਲਈ ਅੰਨ ਪੈਦਾ ਕਰਨ ਵਾਲਾ ਅੰਨਦਾਤਾ ਸਮਝਿਆ ਜਾਂਦਾ ਹੈ | ਇਸ ਅੰਨ ਨਾਲ ਹੀ ਹਰ ਜੀਵ-ਜੰਤੂ ਅਤੇ ਮਨੁੱਖ ਦੇ ਪੇਟ ਦੀ ਭੁੱਖ-ਪੂਰਤੀ ਹੁੰਦੀ ਹੈ | ਭਾਵੇਂ ਕਿਸਾਨਾਂ ਨੂੰ ਫਸਲ ਉਗਾਉਣ ਲਈ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਉੱਪਰ ਦੀ ਲੰਘਣਾ ਪੈਂਦਾ ਹੈ ,,,,, ਪਰ ਸਰਕਾਰ ਵੱਲੋਂ ਵਧ ਰਹੇ ਖਰਚਿਆਂ ਦੇ ਅਨੁਕੂਲ ਫਸਲਾਂ ਦਾ ਉਚਿਤ ਮੁੱਲ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਕਿਸਾਨਾਂ ਸਿਰ ਵਧ ਰਹੇ ਕਰਜ਼ੇ ਦੇ ਭਾਰ ਕਰਕੇ ਹੋ ਰਹੀਆਂ ਖੁਦਕੁਸ਼ੀਆਂ ਹਰ ਰੋਜ਼ ਦੇ ਅਖ਼ਬਾਰਾਂ ਦੇ ਪਹਿਲੇ ਪੰਨੇ ਦੀ ਸੁਰਖੀ ਬਣਦੀਆਂ ਹਨ | ਦੂਜੇ ਪਾਸੇ ਕੁਝ ਸਰਦੇ-ਪੁਜਦੇ ਕਿਸਾਨਾਂ ਨੇ ਕੁਝ ਅਜਿਹੇ ਸ਼ੌਕ ਪਾਲ ਰੱਖੇ ਹਨ, ਜਿਹੜੇ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਦੇ ਗ੍ਰਾਫ ਨੂੰ ਹੇਠਲੇ ਪੱਧਰ ਤੱਕ ਲਿਆਉਣ ਲਈ ਆਪਣੀ ਭੂਮਿਕਾ ਨਿਭਾਅ ਸਕਦੇ ਹਨ | ਇਨ੍ਹਾਂ ਵਿਚੋਂ ਇਕ ਹੈ ਟਰੈਕਟਰ ਟੋਚਨ ਮੁਕਾਬਲੇ ਦਾ ਖਤਰਨਾਕ ਸ਼ੌਕ |
ਇਸ ਵਿਚ ਕੋਈ ਸ਼ੱਕ ਨਹੀਂ ਕਿ ਟਰੈਕਟਰ ਇਕ ਅਜਿਹਾ ਖੇਤੀ ਸੰਦ ਹੈ, ਜੋ ਕਿਸਾਨਾਂ ਦੇ ਪੁੱਤਾਂ ਬਰਾਬਰ ਦਰਜਾ ਰੱਖਦਾ ਹੈ, ਪਰ ਅੱਜਕਲ੍ਹ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਟਰੈਕਟਰਾਂ ਦੇ ਟੋਚਨ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਪੁੱਜਦੇ ਹਨ |,,,,
ਭਾਵੇਂ ਲੋਕ ਇਨ੍ਹਾਂ ਮੁਕਾਬਲਿਆਂ ਦਾ ਖੂਬ ਆਨੰਦ ਮਾਣਦੇ ਹਨ ਪਰ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਕਿਸਾਨੀ ਪ੍ਰਤੀ ਡੰੂਘੀ ਅਤੇ ਹਮਦਰਦੀ ਵਾਲੀ ਸੋਚ ਰੱਖਣ ਵਾਲੇ ਵਿਅਕਤੀ ਟਰੈਕਟਰਾਂ ਦੀ ਹਾਲਤ ਦੇਖ ਕੇ ਕੰਬ ਜਾਂਦੇ ਹਨ ਕਿ ਕਿਵੇਂ ਇਕ ਟਰੈਕਟਰ ਮਾਲਕ ਇਸ ਮਹਿੰਗੇ ਖੇਤੀ ਸੰਦ ਨੂੰ ਆਪਣੇ ਹੱਥੀਂ ਭੰਨ-ਤੋੜ ਰਿਹਾ ਹੈ | ,,,,,, ਇਸ ਤੋਂ ਇਲਾਵਾ ਟਰੈਕਟਰ ਚਾਲਕ ਮੁਕਾਬਲੇ ਦੌਰਾਨ ਆਪਣੀ ਜਾਨ ਨੂੰ ਖਤਰੇ ਵਿਚ ਪਾਉਂਦਾ ਹੈ, ਕਿਉਂਕਿ ਮੁਕਾਬਲੇ ਦੌਰਾਨ ਟਰੈਕਟਰ ਦੇ ਉਲਟਣ ਆਦਿ ਦੇ ਕਾਰਨ ਕਿਸੇ ਵੀ ਪ੍ਰਕਾਰ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਸੰਭਾਵਨਾ ਰਹਿੰਦੀ ਹੈ |
ਇਸੇ ਕਾਰਨ ਹੀ ਖੇਡ ਪ੍ਰਬੰਧਕ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਲਿਖਤੀ ਰੂਪ ਵਿਚ ਲੈਂਦੇ ਹਨ ਕਿ ਕਿਸੇ ਵੀ ਪ੍ਰਕਾਰ ਦੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ, ਜੋ ਮੁਕਾਬਲੇ ਵਿਚ ਹਿੱਸਾ ਲੈ ਰਿਹਾ ਹੈ | ਭਾਵੇਂ ਕੁਝ ਥਾਵਾਂ ‘ਤੇ ਪੁਲਿਸ ਪ੍ਰਸ਼ਾਸਨ ਦੁਆਰਾ ਇਸ ਤਰ੍ਹਾਂ ਦੇ ਮੁਕਾਬਲੇ ਰੋਕਣ ਦਾ ਯਤਨ ਕੀਤਾ ਜਾਂਦਾ ਹੈ ਪਰ ਫਿਰ ਵੀ ਕੁਝ ਪਿੰਡਾਂ ਵਿਚ ਇਹੋ ਜਿਹੇ ਮੁਕਾਬਲੇ ਦੇਖਣ-ਸੁਣਨ ਨੂੰ ਮਿਲਦੇ ਹਨ |
ਸੋ, ਕਿਸਾਨ ਵੀਰੋ, ਆਓ ਆਪਾਂ ਦੇਸ਼ ਦੇ ਆਤਮ-ਨਿਰਭਰ ਅੰਨਦਾਤਾ ਬਣਦੇ ਹੋਏ ਆਪਣੇ ਪਰਿਵਾਰ ਅਤੇ ਦੇਸ਼ ਨੂੰ ਖੁਸ਼ਹਾਲ ਜੀਵਨ ਦੇਈਏ ਅਤੇ ਇਸ ਤਰ੍ਹਾਂ ਦੇ ਘਰ ਫੂਕ ਤਮਾਸ਼ਾ ਦੇਖਣ ਵਾਲੇ ਸ਼ੌਕਾਂ ਤੋਂ ਖਹਿੜਾ ਛੁਡਾਈਏ | ਇਸ ਵਿਚ ਹੀ ਸਾਡੀ ਭਲਾਈ ਹੈ |
-ਪਿੰਡ ਗੰਡੇਵਾਲ, ਤਹਿ: ਧੂਰੀ (ਸੰਗਰੂਰ) | ਮੋਬਾ: 98552-89031
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ