ਹਰਿਆਣਾ ਦੇ ਕਈ ਅਜਿਹੇ ਮੁੱਕੇਬਾਜ਼ ਹਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਵਰਗੇ ਮੁੱਕੇਬਾਜ਼ਾਂ ਨੇ ਭਾਰਤੀ ਬਾਕਸਿੰਗ ਨੂੰ ਨਵੇਂ ਮੁਕਾਮ ਉੱਤੇ ਪਹੁੰਚਾਇਆ। ਪਰ ਬਾਕਸਿੰਗ ਵਰਲਡ ਵਿੱਚ ਕਿਸੇ ਨੂੰ ਖੂਬ ਸ਼ੌਹਰਤ ਮਿਲੀ ਤਾਂ ਕੋਈ ਗੁੰਮਨਾਮ ਰਹਿ ਗਿਆ। ਅਜਿਹਾ ਹੀ ਇੱਕ ਖਿਡਾਰੀ ਹੈ, ,,,,, ਜਿਸ ਨੇ ਭਾਰਤ ਨੂੰ 17 ਗੋਲਡ ਜਿਤਾਏ ਲੇਕਿਨ ਉਸ ਨੂੰ ਉਹ ਪਹਿਚਾਣ ਹਾਸਲ ਨਹੀਂ ਹੋ ਸਕੀ ਜੋ ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਨੂੰ ਮਿਲੀ।
ਇੰਟਰਨੈਸ਼ਨਲ ਬਾਕਸਰ ਦਿਨੇਸ਼ ਕੁਮਾਰ ਅੱਜ-ਕੱਲ੍ਹ ਭਿਵਾਨੀ ਵਿੱਚ ਦੋ ਸਮੇਂ ਦੀ ਰੋਟੀ ਅਤੇ ਲੋਨ ਚੁਕਾਉਣ ਲਈ ਸੜਕਾਂ ਉੱਤੇ ਆਈਸਕ੍ਰੀਮ ਦਾ ਠੇਲ੍ਹਾ ਲਗਾਉਂਦਾ ਹੈ। ਦਿਨੇਸ਼ ਕੁਮਾਰ ਨੇ ਭਾਰਤ ਲਈ 17 ਗੋਲਡ, 1 ਸਿਲਵਰ ਅਤੇ 5 ਬ੍ਰਾਂਜ਼ ਮੈਡਲ ਜਿੱਤੇ ਹਨ। ਹਾਲਾਤ ਖਰਾਬ ਹੋਣ ਤੋਂ ਬਾਅਦ ਉਹ ਹੁਣ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਉਸ ਦੇ ਪਿਤਾ ਨੇ ,,,,,, ਇੰਟਰਨੈਸ਼ਨਲ ਟੂਰਨਾਮੈਂਟ ਲਈ ਲੋਨ ਲਿਆ ਸੀ, ਜਿਸ ਨੂੰ ਚੁਕਾਉਣ ਲਈ ਉਹ ਪਿਤਾ ਦੇ ਨਾਲ ਆਈਸਕ੍ਰੀਮ ਵੇਚਦਾ ਹੈ।ਨਿਊਜ਼ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਦਿਨੇਸ਼ ਨੇ ਕਿਹਾ- “ਮੇਰੇ ਪਿਤਾ ਨੇ ਲੋਨ ਲਿਆ ਸੀ ਤਾਂ ਕਿ ਮੈਂ ਇੰਟਰਨੈਸ਼ਨਲ ਟੂਰਨਾਮੈਂਟ ਖੇਡ ਸਕਾਂ। ਉਨ੍ਹਾਂ ਦਾ ਲੋਨ ਚੁਕਾਉਣ ਲਈ ਮੈਂ ਆਈਸਕ੍ਰੀਮ ਵੇਚਦਾ ਹਾਂ। ਮੈਂ ਪਿਛਲੀ ਅਤੇ ਹੁਣ ਦੀ ਸਰਕਾਰ ਤੋਂ ਮਦਦ ਮੰਗੀ, ਲੇਕਿਨ ਉਨ੍ਹਾਂ ਨੇ ਮੇਰੀ ਮਦਦ ਨਹੀਂ ਕੀਤੀ। ਮੈਂ ਚਾਹੁੰਦਾ ਹਾਂ ਕਿ ਸਰਕਾਰ ਮੈਨੂੰ ਨੌਕਰੀ ਦਵੇ, ਜਿਸ ਨਾਲ ਮੇਰੀ ਮਦਦ ਹੋ ਸਕੇ।”
ਦਿਨੇਸ਼ ਕੁਮਾਰ ਦੀਆਂ ਆਈਸਕ੍ਰੀਮ ਵੇਚਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਿਨੇਸ਼ ਆਪਣੇ ਸੁਫ਼ਨਿਆਂ ਨੂੰ ਛੱਡ ਕੇ ਹੁਣ ਪਿਤਾ ਦੀ ਮਦਦ ਕਰ ਰਹੇ ਹਨ, ਤਾਂ ਕਿ ਉਨ੍ਹਾਂ ਦਾ ਲੋਨ ਖਤਮ ਹੋ ਸਕੇ। ,,,,,,ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ। ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਲੇਕਿਨ ਉਹ ਗੁੰਮਨਾਮ ਜ਼ਿੰਦਗੀ ਜੀ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ