Breaking News
Home / ਤਾਜਾ ਜਾਣਕਾਰੀ / 24 ਘੰਟੇ ਹੋਰ ਸਤਾਏਗਾ ਮੀਂਹ, ਪੈ ਸਕਦੇ ਨੇ ਜ਼ੋਰਦਾਰ ਛਰਾਟੇ !

24 ਘੰਟੇ ਹੋਰ ਸਤਾਏਗਾ ਮੀਂਹ, ਪੈ ਸਕਦੇ ਨੇ ਜ਼ੋਰਦਾਰ ਛਰਾਟੇ !

ਪੰਜਾਬ ਵਿਚ ਪਿਛਲੇ 60 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਜਿਥੇ ਆਮ ਜਨਜੀਵਨ ਪ੍ਰਭਾਵਤ ਹੋਇਆ ਹੈ, ਉਥੇ ਹੀ ਖੇਤਾਂ ਵਿਚ ਤਿਆਰ ਖੜੀ ਝੋਨੇ ਦੀ ਫਸਲ, ਨਰਮਾ, ਗੰਨਾ ਅਤੇ ਸਬਜੀਆਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਐਤਵਾਰ ਨੂੰ ਹੋਈ ਤੇਜ਼ ਬਾਰਿਸ਼ ਕਾਰਨ ਕਈ ਜ਼ਿਲਿਆਂ ਵਿਚ ਝੋਨੇ ਦੀ ਫਸਲ ਖੇਤਾਂ ਵਿਚ ਵਿੱਛ ਗਈ ਹੈ।


ਬਾਰਿਸ਼ ਦਾ ਸਭ ਤੋਂ ਜ਼ਿਆਦਾ ਅਸਰ ਜਗਰਾਓਂ, ਮਾਲੇਰਕੋਟਲਾ, ਸੰਗਰੂਰ, ਮੋਗਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਜਲੰਧਰ ਵਿਚ ਦੇਖਣ ਨੂੰ ਮਿਲਿਆ ਹੈ। ਝੋਨੇ ਦੀ ਜਲਦੀ ਪੱਕਣ ਵਾਲੀ ਕਿਸਮ ਅਤੇ ਗੰਨਾ ਖੇਤਾਂ ਵਿਚ ਵਿੱਛ ਗਿਆ ਹੈ। ਜਲੰਧਰ ਵਿਚ ਭੋਗਪੁਰ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਗੰਨਾ, ਝੋਨਾ, ਨਰਮਾ, ਹਰਾ ਚਾਰਾ ਅਤੇ ਸਬਜੀਆਂ ਦੀ ਫਸਲ ਖਰਾਬ ਹੋ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਆਲੂ ਦੀ ਫਸਲ ਲਗਾਉਣੀ ਸ਼ੁਰੂ ਕਰ ਦਿੱਤੀ ਸੀ ਜੋ ਪਾਣੀ ਵਿਚ ਡੁੱਬ ਕੇ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

PunjabKesari

ਅਜੇ ਤਕ ਕੁਝ ਕਿਸਾਨਾਂ ਦੀ ਮੱਕੀ ਦੀ ਫਸਲ ਵੀ ਖੇਤਾਂ ਵਿਚ ਖੜੀ ਸੀ ਜੋ ਡੁੱਬ ਕੇ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਖਰਾਬ ਫਸਲਾਂ ਨੂੰ ਲੈ ਕੇ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜਲੰਧਰ ਵਿਚ ਇਕ ਲੱਖ 70 ਹਜ਼ਾਰ ਹੈਕਟੇਅਰ ਵਿਚ ਝੋਨੇ ਅਤੇ 10 ਹਜ਼ਾਰ ਹੈਕਟੇਅਰ ਰਕਬੇ ਵਿਚ ਗੰਨੇ ਦੀ ਫਸਲ ਲੱਗੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਕ ਦੋ ਦਿਨਾਂ ਤਕ ਖੇਤਾਂ ਵਿਚ ਪਾਣੀ ਖੜਾ ਰਿਹਾ ਤਾਂ ਝੋਨੇ ਦੀ ਫਸਲ ਸੜਨ ਲੱਗ ਜਾਵੇਗੀ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!