ਸਾਡੇ ਦੇਸ਼ ਵਿਚ ਜਿਨਸੀ ਬਦਲਾਅ ਬਾਰੇ ਬਹਿਸ ਅਕਸਰ ਹੁੰਦੀ ਹੈ। ਹਰ ਇੱਕ ਦੀ ਆਪਣੀ ਰਾਇ ਹੁੰਦੀ ਹੈ ਪਰ ਕੀ ਤੁਸੀਂ ਉਸ ਵਿਅਕਤੀ ਬਾਰੇ ਕਦੇ ਸੋਚਿਆ ਹੈ ਜਿਸ ਦਾ ਜਨਮ ਸਰੀਰ ਦੇ ਇੱਕ ਮੁੰਡਾ ਦੇ ਰੂਪ ਵਿਚ ਹੋਇਆ ਸੀ ਪਰ ਉਸ ਦਾ ਦਿਲ ਅਤੇ ਦਿਮਾਗ਼ ਇੱਕ ਲੜਕੀ ਦੀ ਤਰ੍ਹਾਂ ਹੈ।
ਅਸੀਂ ਤੁਹਾਨੂੰ ਅਜਿਹੇ ਹੀ ਇੱਕ ਸ਼ਿਮਲਾ ਦੇ ਟਰਾਸਜੇਂਡਰ ਮਿਲਾਉਣ ਜਾ ਰਹੇ ਹਾਂ ਜਿਹੜਾ ਹੁਣ ਅਭੀਨਵ ਤੋਂ ਸਾਨੀਆ ਬਣ ਚੁੱਕਿਆ ਹੈ। ਪਰ ਇਸ ਦੇ ਖ਼ਾਸੀਅਤ ਸਿਰਫ਼ ਇਹ ਨਹੀਂ ਬਲਕਿ ਆਪਣੇ ਬੁਲੰਦ ਹੌਸਲੇ ਨਾਲ ਪ੍ਰਸਿੱਧੀ ਵੀ ਹਾਸਲ ਕੀਤੀ ਹੈ। ਉਸ ਨੇ ਮੁੰਬਈ ਵਿੱਚ ਹੋਏ ,,,, ਮਿਸ ਟਰਾਂਸਕਵੀਨ ਇੰਡੀਆ ਵਿੱਚ ਫ਼ਸਟ ਰਨਰਅਪ ਦਾ ਖ਼ਿਤਾਬ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਹੁਸਨ ਦੀ ਇਸ ਮਲਿਕਾ ਇੱਕ ਮੁੰਡੇ ਦੇ ਰੂਪ ਵਿਚ ਜਨਮ ਹੋਇਆ ਸੀ ਪਰ ਉਹ ਦਿਲ ਅਤੇ ਦਿਮਾਗ਼ ਤੋਂ ਇੱਕ ਕੁੜੀ ਸੀ। ਇਸ ਕਾਰਨ ਉਸ ਨੂੰ ਸ਼ੁਰੂਆਤੀ ਦਿਨਾਂ ਵਿਚ ਬਹੁਤ ਦੁੱਖ ,,,,, ਝੱਲਣਾ ਪਿਆ ਪਰ ਫਿਰ ਇੱਕ ਉਸ ਨੇ ਸਮਾਜਿਕ ਤਾਣੇ ਬਾਣੇ ਤੋਂ ਦੂਰ ਹੋ ਕੇ ਆਪਣਾ ਲਿੰਗ ਬਦਲਣ ਦਾ ਫ਼ੈਸਲਾ ਕੀਤਾ।
ਉਸ ਦਾ ਇਹ ਸਫ਼ਰ ਆਸਾਨ ਨਹੀਂ ਸੀ। ਇੱਕ ਮੁੰਡੇ ਦੇ ਰੂਪ ਵਿੱਚ ਜਨਮੀ ਸਾਨੀਆ ਨੂੰ ਜਲਦੀ ਸਮਝ ਆ ਗਿਆ ਕਿ ਉਹ ਹੋਰਨਾਂ ਲੜਕਿਆਂ ਵਰਗਾ ਨਹੀਂ ਹੈ ਬਲਕਿ ਇੱਕ ਲੜਕੀ ਹੈ। ਇਹ ਗੱਲ ਦੂਜੇ ਲੋਕਾਂ ਨੂੰ ਸਮਝਣੀ ਬਹੁਤ ਮੁਸ਼ਕਿਲ ਸੀ। ਉਸ ਨੂੰ ਸਾਨੀਆ ਸੂਦ ਬਣਨ ਲਈ ਕਰੀਬ 32 ਸਾਲ ਸੰਘਰਸ਼ ਕਰਨ ਪਿਆ।,,,,, ਇਸ ਵਿੱਚ ਉਸ ਦੇ ਪਿਤਾ ਦੀ ਮੌਤ ਹੋਣ ਨਾਲ ਉਸ ਨੂੰ ਹੋਰ ਝੰਜੋੜ ਦਿੱਤਾ ਤੇ ਉਹ ਮਾਨਸਿਕ ਤੌਰ ਉੱਤੇ ਟੁੱਟ ਗਈ। ਉਸ ਦੇ ਮੋਢਿਆਂ ਉੱਤੇ ਪਰਿਵਾਰ ਦੀ ਜਿੰਮੇਵਾਰੀ ਆ ਗਈ।
ਉਸ ਦੇ ਇਸ ਸੰਘਰਸ਼ ਵਿੱਚ ਉਸ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ,,,,,, ਲੜਕੀ ਬਣਨ ਤੋਂ ਬਾਅਦ ਸਾਨੀਆ ਉੱਤੇ ਵਿਆਹ ਦਾ ਦਬਾਅ ਪਾਇਆ ਗਿਆ ਪਰ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ।
ਚਾਹੇ ਲਿੰਗ ਤਬਦੀਲੀ ਜਾਂ ਸਮਲਿੰਗੀ ਦਾ ਮਾਮਲਾ ਹੋਵੇ ਪਰ ਹੁਣ ਇਸ ਨੂੰ ਲੈ ਕੇ ਲੋਕਾਂ ,,,,, ਜਾਗਰੂਕਤਾ ਦੇਖੀ ਜਾ ਰਹੀ ਹੈ। ਦੇਸ਼ ਦੇ ਸਭ ਤੋਂ ਉੱਚੇ ਅਦਾਲਤ ਨੇ ਵੀ ਇਸ ਉੱਤੇ ਫ਼ੈਸਲੇ ਸੁਣਿਆ ਹੈ। ਅਜਿਹੇ ਵਿੱਚ ਲੋੜ ਹੈ ਕਿ ਸਮਾਜ ਵੀ ਇਸ ਦਿਸ਼ਾ ਵਿੱਚ ਅੱਗੇ ਆਵੇ ਤਾਂ ਅਜਿਹੇ ਲੋਕਾਂ ਦੀ ਭਾਵਨਾਵਾਂ ਸਮਝੀਆਂ ਜਾਣ ਤੇ ਉਹ ਵੀ ਸਨਮਾਨ ਦੀ ਜ਼ਿੰਦਗੀ ਜੀਅ ਸਕਣ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ