Breaking News
Home / ਤਾਜਾ ਜਾਣਕਾਰੀ / ਰੇਲ ਹਾਦਸਾ : ਦੇਖੋ ਕਿਵੇਂ ਸੈਸ਼ਨ ਜੱਜ ਨੇ ਮਿਲਾਇਆ ਮਾਂ ਨੂੰ ਵਿੱਛੜੇ ਹੋਏ ਬੱਚੇ ਨਾਲ

ਰੇਲ ਹਾਦਸਾ : ਦੇਖੋ ਕਿਵੇਂ ਸੈਸ਼ਨ ਜੱਜ ਨੇ ਮਿਲਾਇਆ ਮਾਂ ਨੂੰ ਵਿੱਛੜੇ ਹੋਏ ਬੱਚੇ ਨਾਲ

ਤਾਜੀਆਂ ਖਬਰਾਂ  ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਮੈਂਬਰ ਸੇਕ੍ਰੇਟਰੀ, ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਿਟੀ ਹਰਪ੍ਰੀਤ ਕੌਰ ਨੂੰ ਵੀ ਨਹੀਂ ਸੀ ਪਤਾ ,,,, ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦਾ ਦਿਨ ਐਨਾ ਖ਼ਾਸ ਬਣ ਜਾਵੇਗਾ। ਕੱਲ੍ਹ ਸ਼ਾਮ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਵਿੱਚ ਵਿਛੜੇ ਪਰਿਵਾਰ ਨੂੰ ਮੁੜ ਮਿਲਵਾਉਣ ਵਿੱਚ ਉਹ ਸਫਲ ਹੋਏ।

ਉਨ੍ਹਾਂ ਨੇ ਦੱਸਿਆ ਕਿ ਉਹ ਹਸਪਤਾਲ ਜਾ ਕੇ ਜ਼ਖਮੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਾਨੂੰ ਗੁਰੂ ਨਾਨਕ ਹਸਪਤਾਲ ਵਿੱਚ ਇੱਕ ਔਰਤ ਮਿਲੀ ਜਿਸ ਬਾਰੇ ਇਹ ਦੱਸਿਆ ਗਿਆ ਕਿ ਉਸ ਦੇ ਪਤੀ ਤੇ ਦੋ ਬੱਚਿਆਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਮੇਰੇ ਮਨ ‘ਚ ਉਸ ਔਰਤ ਦਾ ਨਾਮ ਪ੍ਰੀਤੀ ਛਪ ਗਿਆ,,,,, । ਇੱਕ ਦੂਜੇ ਹਸਪਤਾਲ ਵਿਚ ਸਾਨੂੰ ਇੱਕ ਸਾਢੇ ਤਿੰਨ ਸਾਲ ਦਾ ਬੱਚਾ ਮਿਲਿਆ ਜਿਸ ਬਾਰੇ ਦੱਸਿਆ ਗਿਆ ਕਿ ਉਸ ਦਾ ਕੋਈ ਨਹੀਂ ਬਚਿਆ ਸੀ ਤੇ ਕੋਈ ਹੋਰ ਉਸ ਨੂੰ ਡਿਸਚਾਰਜ ਕਰਵਾ ਕੇ ਲੈ ਕੇ ਜਾ ਰਿਹਾ ਸੀ।

“ਮੈਂ ਉਨ੍ਹਾਂ ਨੂੰ ਰੋਕਿਆ ਕਿਉਂਕਿ ਉਹ ਕਾਨੂੰਨੀ ਤੌਰ ਉਤੇ ਅਜਿਹਾ ਨਹੀਂ ਸੀ ਕਰ ਸਕਦੇ। ਬੱਚੇ ਦੀ ਜਨਮ ਦੀ ਜਾਣਕਾਰੀ ਪ੍ਰਾਪਤ ਕੀਤੀ। ਮਾਂ ਦਾ ਨਾਮ ਵੀ ਪ੍ਰੀਤੀ ਹੀ ਸੀ। ਅਸੀਂ ਬੱਚੇ ਨੂੰ ਗੁਰੂ ਨਾਨਕ ਹਸਪਤਾਲ ਲੈ ਕੇ ਆਏ ਜਿਥੇ ਉਸੇ ਔਰਤ ਜੋ ਮੈਨੂੰ ਪਹਿਲਾਂ ਮਿਲੀ ਸੀ, ਨੂੰ ਮਿਲ ਕੇ ਉਹ ਡਰਿਆ ਹੋਇਆ ਬੱਚਾ ਖ਼ੁਸ਼ ਹੋ ਗਿਆ ,,,,, ਤੇ ਮਾਂ ਕੋਲ ਜਾਂਦੇ ਹੀ ਸੌਂ ਗਿਆ। ਮੈਂ ਬਿਆਨ ਨਹੀਂ ਕਰ ਸਕਦੀ ਉਹ ਮੰਜ਼ਰ।”
“ਅਸੀਂ ਬੱਚੇ ਦੀ ਦੇਖਭਾਲ ਲਈ ਇੰਤਜ਼ਾਮ ਕਰ ਦਿੱਤਾ ਹੈ ਕਿਉਂਕਿ ਉਸ ਦੀ ਮਾਂ ਦਾ ਇਲਾਜ ਚੱਲ ਰਿਹਾ ਹੈ।”

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!