Breaking News
Home / ਵਾਇਰਲ ਵੀਡੀਓ / 35 Lakh ਦਾਜ ਚ ਲਿਆ ਤੇ ਹੁਣ ਘਰ ਦੇ ਕੰਮ ਕਰਦਾ ਮੁੰਡਾ ਤੇ ਘਰਵਾਲੀ ਕਰਦੀ ਅੈਸ਼..

35 Lakh ਦਾਜ ਚ ਲਿਆ ਤੇ ਹੁਣ ਘਰ ਦੇ ਕੰਮ ਕਰਦਾ ਮੁੰਡਾ ਤੇ ਘਰਵਾਲੀ ਕਰਦੀ ਅੈਸ਼..

ਪੀਰਾਂ ਫਕੀਰਾਂ ਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ। ਅੱਜ ਮੇਰੇ ਉਸ ਸੋਹਣੇ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ ਜਿਨ੍ਹਾਂ ਨੇ ਦੁਨੀਆ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ-ਬਾਪ ਉਸ ਨੂੰ ਦਿੰਦੇ ਹਨ। ਭਾਵੇਂ ਪ੍ਰਾਚੀਨ ,,, ਸਮੇਂ  ਚ ਇਹ ਪ੍ਰਥਾ ਇਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆਹੈ। ਅੱਜਕੱਲ੍ਹਾਂ ਤਾਂ ਨਕਦ ਰਾਸ਼ੀ ਦੀ ਮੰਗ ਕੀਤੀ ਜਾਂਦੀ ਹੈ। Image result for dowryਇਸ ਤਰ੍ਹਾਂ ਅਮੀਰਾਂ ਲਈ ਇਹ ਮਨ-ਪਰਚਾਵਾ ਪਰ ਗਰੀਬਾਂ ਲਈ ਨਿਰੀ ਮੁਸੀਬਤ ਹੈ। ਅੱਜਕੱਲ੍ਹ ਮੁੰਡੇ ਦਾ ਵਿਆਹ ਕੁੜੀ ਨਾਲ ਨਹੀਂ ਸਗੋਂ ਚੈਕ ਬੁੱਕ ਨਾਲ ਹੁੰਦਾ ਹੈ। ਰਿਸ਼ਤਾ ਅਜੇ ਸਿਰੇ ਵੀ ਨਹੀਂ ਚੜਿਆ ਹੁੰਦਾ ਦੋਵੇਂ ਧਿਰਾਂ ਪਹਿਲਾਂ ਲੈਣ-ਦੇਣ ਦੀ ਗੱਲ ਮੁਕਾਉਂਦੀਆਂ ਹਨ। ਮੁੰਡੇ ਵਾਲੇ ਆਪਣੀ ਜਾਇਦਾਦ ਦਾ ਸਾਰਾ ਹਿਸਾਬ ਲਗਾ ਕੇ ਕੁੜੀ ਵਾਲਿਆਂ ਨੂੰ ਦੱਸ ਦਿੰਦੇ ਹਨ । ਕਈ ਵਾਰ ਮੁੰਡੇ ਵਾਲੇ ਬਿਲਕੁਲ ਵਿਆਹ ਸਮੇਂ ਹੀ ਆਪਣੀ ਮੰਗ ਕੁੜੀ ਵਾਲਿਆਂ ਅੱਗੇ ਰੱਖਦੇ ,,,,ਹਨ। ਜਿਸ ਨੂੰ ਪੂਰਾ ਕਰਨ ਲਈ ਕੁੜੀ ਵਾਲਿਆਂ ਨੂੰ ਆਪਣੀਆਂ ਜਮੀਨਾਂ ,,,, ਜਾਇਦਾਦਾਂ ਤੱਕ ਵੇਚਣੀਆਂ ਪੈਂਦੀਆਂ ਹਨ। ਸਾਡੇ ਦੇਸ਼ ਵਿਚ 92% ਲੋਕ ਇਸ ਪ੍ਰਥਾ ਨਾਲ ਜੁੜੇ ਹੋਏ ਹਨ। ਜਿਨ੍ਹਾਂ ਵਿਚੋਂ 80% ਤਾਂਪਹਿਲਾਂ ਹੀ ਆਪਣੀ ਮੰਗ ਕੁੜੀ ਵਾਲਿਆਂ ਅੱਗੇ ਰੱਖਦੇ ਹਨ।

ਬਾਕੀ ਆਪਣੀ ਮੰਗ ਤਾਂ ਨਹੀਂ ਰੱਖਦੇ ਪਰ ਉਨ੍ਹਾਂ ਨੂੰ ਇਹੀ ਉਮੀਦ ਹੁੰਦੀ ਹੈ ਕਿ ਕੁੜੀ ਵਾਲੇ ਆਪਣੇ ਆਪ ਹੀ ਉਨ੍ਹਾਂ ਨੂੰ ਸਭ ਕੁਝ ਦੇਣਗੇ। ਜ਼ਰੂਰੀ ਨਹੀਂ ਕਿ ਸਿਰਫ ਅਨਪੜ੍ਹ ਲੋਕ ਹੀ ਇਸ ਬੁਰਾਈ ਨਾਲ ਜੁੜੇ ਹੋਏ ਹਨ। ਬਲਕਿ ਪੜ੍ਹਿਆ ਲਿਖਿਆ ਦੀ ਗਿਣਤੀ ਵੀ ਘੱਟ ਨਹੀਂ ਹੈ। ਹਰ ਰੋਜ਼ ਹੀ ਅਸੀਂ ਕਿੰਨੀਆਂ ਹੀ ਕੁੜੀਆਂ ਦੀਆਂ ਖਬਰਾਂ ਸੁਣਦੇ ਹਾਂ ਜਿਸ ਵਿਚ ਦਾਜ ਦੇ ਲਾਲਚੀਆਂ ਦੁਆਰਾ ਕੁੜੀਆਂ ਨੂੰ ਜਿਉਂਦਿਆਂ ਹੀ ਜਲਾ ਦਿੱਤਾ ਜਾਂਦਾ ਹੈ। ਇਹ ਬੁਰਾਈ ਸਾਡੇ ਸਮਾਜ ਵਿਚ ਇਸ ਕਦਰ ਫੈਲ ਚੁੱਕੀ ਹੈ ਕਿ ,,,,,, ਲੋਕਾਂ ਨੇ ਧੀਆਂ ਨੂੰ ਜੰਮਣਾ ਹੀ ਬੰਦ ਕਰ ਦਿੱਤਾ ਹੈ। ਕਿਉਂਕਿ ਉਨ੍ਹਾਂ ਦੇ ਵਿਆਹ ’ਤੇ ਏਨਾ ਖਰਚ ਜੋ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜੇਕਰ ਦਹੇਜ ਦਾ ਖਾਤਮਾ ਹੋ ਜਾਂਦਾ ਹੈ ਤਾਂ ਸਾਡੀਆਂ ਅਣ-ਜੰਮੀਆਂ ਧੀਆਂ ਨੂੰ ਕੋਈ ਖਤਰਾ ਨਹੀਂ ਹੋਵੇਗਾ। Image result for dowryਕਹਿਣ ਨੂੰ ਤਾਂ ਅਸੀਂ ਸਾਰੇ ਹੀ ਦਹੇਜ ਦੇ ਖਿਲਾਫ ਹਾਂ ਪਰੰਤੂ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿਚ ਇਸ ਪ੍ਰਥਾ ਨਾਲ ਜੁੜੇ ਹੋਏ ਹਾਂ ਇਕ ਔਰਤ ਦੇ ਜਨਮ ਤੋਂ ਮੌਤ ਤੱਕ ਦੀਆਂ ਸਾਰੀਆਂ ਰਸਮਾਂ ਦਹੇਜ ਰਾਹੀਂ ਹੀ ਪੂਰੀਆਂ ਹੁੰਦੀਆਂ ਹਨ। ਹਰ ਮਾਤਾ-ਪਿਤਾ ਇਹੀ ਚਾਹੁੰਦਾ ਹੈ ਕਿ ਉਸ ਦੀ ਧੀ ਸਹੁਰਿਆਂ ਦੇ ਘਰ ਸੁਖੀ ਵਸੇ ,,,,, ਇਸ ਲਈ ਉਹ ਮੁੰਡੇ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰਦੇ ਹਨ। ਪਰ ਫਿਰ ਵੀ ਉਨ੍ਹਾਂ ਦੀਆਂ ਧੀਆਂ ਨੂੰ ਜਿਉਂਦੇ ਹੀ ਜਲਾ ਦਿੱਤਾ ਜਾਂਦਾ ਹੈ । ਆਖਿਰ ਕਦੋਂ ਤੱਕ ਸਾਡੇ ਸਮਾਜ ਵਿਚ ਇਨ੍ਹਾਂ ਦੁਲਹਨਾਂ ਨੂੰ ਜਿਉਂਦੇ ਹੀ ਜਲਾ ਦਿੱਤਾ ਜਾਂਦਾ ਰਹੇਗਾ। ਇਸ ਨੂੰ ਰੋਕਣ ਲਈ ਕੁੜੀਆਂ ਨੂੰ ਇੰਨੀ ਕੁ ਸਿੱਖਿਆ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਪੈਰਾਂ ’ਤੇ ਖੜੀਆਂ ਹੋ ਸਕਣ ਤੇ ਅਜਿਹੇ ਲਾਲਚੀ ਲੋਕਾਂ ਦਾ ਮੂੰਹ ਬੰਦ ਕਰ ਸਕਣ।Image result for dowry ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਉਹ ਹੀ ਸਾਡਾ ਭਵਿੱਖ ਹਨ। ਇਸ ਤੋਂ ਇਲਾਵਾ ਸਰਕਾਰਾਂ ਵੀ ਜਿਹੜੇ ਕਾਨੂੰਨਾਂ ਨੂੰ ਬਣਾਉਂਦੀਆਂ ਹਨ। ਉਨ੍ਹਾਂ ਨੂੰ ਸਿਰਫ ਫਾਇਲਾਂ ਤੱਕ ਹੀ ਸੀਮਤ ਨਾ ਰੱਖਣ, ਉਨ੍ਹਾਂ ਨੂੰ ਅਮਲੀ ਰੂਪ ਵਿਚ ਵੀ ਲਾਗੂ ਕਰਨ।
-ਰਾਜਵੀਰ ਕੌਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!