ਲੋਕਾਂ ਵਿਚ ਦਹਿਸ਼ਤ…….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ ਦੇ ਥਾਣਾ ਮਕਸੂਦਾਂ ਵਿਚ 1 ਤੋਂ ਬਾਅਦ ਇਕ 4 ਧਮਾਕੇ ਹੋਣ ਦੀ ਸੂਚਨਾ ਮਿਲੀ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਇਨ੍ਹਾਂ ਧਮਾਕਿਆਂ ਵਿਚ ਇਕ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਜ਼ਖਮੀ ਹੋਇਆ ਹੈ।
ਧਮਾਕਿਆਂ ਦੀ ਸੂਚਨਾ ਮਿਲਦਿਆਂ ਹੀ ਮਕਸੂਦਾਂ ਥਾਣੇ ਦੇ ਮੁਖੀ ਰਮਨਦੀਪ ਸਿੰਘ, ਏ.ਡੀ.ਸੀ. ਪੀ. ਸਿਟੀ -1 ,,,,,, ਪਰਮਿੰਦਰ ਸਿੰਘ ਭੰਡਾਲ, ਡੀ.ਐਸ.ਪੀ. ਕਰਤਾਰਪੁਰ ਦਿਗਵਿਜੇ ਕਪਿਲ, ਐਸ.ਪੀ. ਹੈੱਡਕੁਆਟਰ ਗੁਰਮੀਤ ਸਿੰਘ, ਐਸ.ਐਚ.ਓ. ਡਵੀਜ਼ਨ-1 ਕੁਲਵੰਤ ਸਿੰਘ ਆਦਿ ਸਣੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਫਿਲਹਾਲ ਪੱਤਰਕਾਰਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ,,,,, । ਇਨ੍ਹਾਂ ਧਮਾਕਿਆਂ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕੇ ਥਾਣੇ ਵਿਚ ਬਣੇ ਮਾਲ ਖਾਨੇ ਚ ਹੋਏ ਹਨ। ਜਦੋਂ ਕਿ ਪੁਲਸ ਸੂਤਰਾਂ ,,,,,, ਦਾ ਕਹਿਣਾ ਹੈ ਕਿ ਇਹ ਧਮਾਕੇ ਉਥੇ ਖੜ੍ਹੇ ਬਾਈਕ ਜਾਂ ਕਾਰ ਦੀ ਬੈਟਰੀ ਫੱਟਣ ਕਾਰਨ ਹੋਏ ਹਨ।
ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਮਕਸੂਦਾਂ ਥਾਣੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ
ਜਲੰਧਰ ਦੇ ਮਕਸੂਦਾਂ ਥਾਣੇ ਵਿਚ ਹੋਏ 4 ਧਮਾਕਿਆਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਮੌਕੇ ‘ਤੇ ਪਹੁੰਚੇ ਅਤੇ
ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਪੁਲਸ ਮੁਲਾਜ਼ਮ ਬਾਰੇ ਪੁੱਛਿਆ। ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਅੱਜ ਦੁਪਹਿਰ ਤੋਂ ਹੀ ਜਲੰਧਰ ਫੇਰੀ ‘ਤੇ ਸਨ।