ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮਐੱਚ370, ਜੋ ਮਾਰਚ, 2014 ਵਿਚ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਲਾਪਤਾ ਹੋ ਗਈ ਸੀ, ਭਾਲ ਮੁੜ ਸ਼ੁਰੂ ਕੀਤੀ ਜਾ ਸਕਦੀ ਹੈ। ਜਹਾਜ਼ ਵਿਚ ਸਵਾਰ ਲੋਕਾਂ ਦੇ ਪਰਿਵਾਰ ਮੁੜ ਦਬਾਅ ਬਣਾ ਰਹੇ ਹਨ ਕਿ ਸਰਕਾਰ ਇਸ ਬਾਰੇ ਢਿੱਲੀ ਨਾ ਪਵੇ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਕੁਝ ਮਲਬਾ ,,,,, ਸੌਂਪਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮਲਬਾ ਐੱਮਐੱਚ370 ਦਾ ਹੈ। ਇਸ ਫਲਾਈਟ ਵਿਚ 239 ਲੋਕ ਸਵਾਰ ਸਨ। ਮਲੇਸ਼ੀਆ ਅਤੇ ਅੰਤਰਰਾਸ਼ਟਰੀ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਿਸੇ ਕਾਰਨ ਜਹਾਜ਼ ਹਿੰਦ ਮਹਾਸਾਗਰ ਵਿਚ ਡਿੱਗ ਗਿਆ ਸੀ।
ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੈਡਗਾਸਕਰ ਦੇ ,,,,, ਸਥਾਨਕ ਲੋਕਾਂ ਨੂੰ ਤਿੰਨ ਅਲੱਗ-ਅਲੱਗ ਥਾਵਾਂ ਤੋਂ ਜਹਾਜ਼ ਦਾ ਮਲਬਾ ਮਿਲਿਆ ਹੈ। ਇਕ ਟੁਕੜਾ ਬੀਤੇ ਅਗਸਤ ਵਿਚ ਹੀ ਮਿਲਿਆ ਸੀ। ਪੇਸ਼ੇ ਤੋਂ ਵਕੀਲ ਗ੍ਰੇਸ ਨਾਥਨ ਨੇ ਕਿਹਾ ਕਿ ਅਜੇ ਤੱਕ ਮਲਬਾ ਮਿਲ ਰਿਹਾ ਹੈ, ਇਸ ਲਈ ਜਹਾਜ਼ ਦੀ ਖੋਜ ਬੰਦ ਨਹੀਂ ਕੀਤੀ ਜਾਣੀ ਚਾਹੀਦੀ।
ਨਾਥਨ ਦੀ ਮਾਂ ਵੀ ਇਸ ਜਹਾਜ਼ ਵਿਚ ਸਵਾਰ ਸੀ। ਆਸਟ੍ਰੇਲੀਆ, ਚੀਨ ਅਤੇ ਮਲੇਸ਼ੀਆ ਸਰਕਾਰ ਦੀ ਕੋਸ਼ਿਸ਼ ਅਸਫਲ ਰਹਿਣ ਪਿੱਛੋਂ ਅਮਰੀਕੀ ਕੰਪਨੀ ਓਸ਼ੀਅਨ ਇਨਫਿਨਿਟੀ ਨੇ ਹਿੰਦ ਮਹਾਸਾਗਰ ਵਿਚ ਜਹਾਜ਼ ਦੀ ਖੋਜ ਕੀਤੀ ਸੀ ਪ੍ਰੰਤੂ ਉਹ ਵੀ ਨਾਕਾਮ ਰਹੀ। ਇਸ ਪਿੱਛੋਂ ਮਈ ਵਿਚ ਮਲੇਸ਼ੀਆ ਸਰਕਾਰ ਨੇ ਠੋਸ ਸਬੂਤ ਮਿਲਣ ਤਕ ਜਹਾਜ਼ ਦੀ ਖੋਜ ਰੋਕ ਦਿੱਤੀ ਸੀ।
Home / ਤਾਜਾ ਜਾਣਕਾਰੀ / 5 ਸਾਲ ਪਹਿਲਾਂ 239 ਮੁਸਾਫ਼ਰਾਂ ਨੂੰ ਲੈ ਕੇ ਗ਼ਾਇਬ ਹੋਏ ਮਲੇਸ਼ੀਅਨ ਜਹਾਜ ਬਾਰੇ ਆਈ ਖਬਰ ਦੇਖੋ …..
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …