Breaking News
Home / ਤਾਜਾ ਜਾਣਕਾਰੀ / 500 ਰੁਪਏ ਸ਼ਗਨ ਦੇ ਨਵਜੰਮੇ ਬੱਚੇ ਨੂੰ ਅਗਵਾ ਕਰ ਲੈ ਗਿਆ ‘ਪੁਲਸੀਆ ਰਿਸ਼ਤੇਦਾਰ’

500 ਰੁਪਏ ਸ਼ਗਨ ਦੇ ਨਵਜੰਮੇ ਬੱਚੇ ਨੂੰ ਅਗਵਾ ਕਰ ਲੈ ਗਿਆ ‘ਪੁਲਸੀਆ ਰਿਸ਼ਤੇਦਾਰ’

ਸੰਗਰੂਰ ਦੇ ਪਿੰਡ ਘਰਾਚੋਂ ਵਿਚ ਅੱਜ ਇਕ 4 ਮਹੀਨੇ ਦੇ ਬੱਚੇ ਨੂੰ ਉਸ ਦੇ ਘਰੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਿਚ ਸੰਨਾਟਾ ਛਾਅ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਅਗਵਾਕਰਤਾ ਰਿਸ਼ਤੇਦਾਰ ਬਣ ਕੇ ਘਰ ਵਿਚ ਆਇਆ ਅਤੇ ਬੱਚੇ ਦੀ ਮਾਂ ਨੂੰ ਸ਼ਗਨ ਦੇ ਤੌਰ ‘ਤੇ 500 ਰੁਪਏ ਵੀ ਦਿੱਤੇ।

ਇਸ ਦੌਰਾਨ ਅੱਧਾ ਘੰਟਾ ਘਰ ਵਿਚ ਰਹਿਣ ਤੋਂ ਬਾਅਦ ,, ਉਹ ਬਹੁਤ ਹੀ ਆਸਾਨੀ ਨਾਲ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ।,,,,, ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਅਗਵਾਕਰਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਦੇ ਇਸ ਇਲਾਕੇ ‘ਚੋਂ ਪਹਿਲਾਂ ਵੀ ਇਕ 4 ਸਾਲ ਦੀ ਬੱਚੀ ਗਾਇਬ ਹੋ ਚੁੱਕੀ ਹੈ, ਜਿਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਾ ਹੈ।

ਬੱਚੇ ਦੇ ਦਾਦਾ ਅਜੈਬ ਸਿੰਘ ਨੇ ਦੱਸਿਆ ਕਿ ਉਹ ਰਸਤੇ ਵਿਚ ਆ ਰਿਹਾ ਸੀ ਤਾਂ ਅਚਾਨਕ ਇਕ ਗੱਡੀ ਉਸ ਕੋਲ ਰੁੱਕੀ ਅਤੇ ਕਾਰ ਸਵਾਰ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਰਟੋਲਾ ਤੋਂ ਰਿਸ਼ਤੇਦਾਰ ਹੈ ਅਤੇ ਉਨ੍ਹਾਂ ਦੇ ਘਰ ਹੀ ਜਾ ਰਿਹਾ ਹੈ ਤਾਂ ਵਿਅਕਤੀ ਉਸ ਨਾਲ ਉਨ੍ਹਾਂ ਦੇ ਘਰ ਆ ਗਿਆ। ਜਿੱਥੇ ਉਨ੍ਹਾਂ ਦੇ ਬੱਚੇ ਨੂੰ ਚੁੱਕ ਕੇ ਉਸ ਨਾਲ ਖੇਡਣ ਵੀ ਲੱਗਾ। ਉਸ ਨੇ ਦੱਸਿਆ ਕਿ ਉਹ ਪੁਲਸ ਵਿਚ ਕੰਮ ਕਰਦਾ ਹੈ ਅਤੇ ਅੱਜ-ਕੱਲ ਭਵਾਨੀਗੜ੍ਹ ਥਾਣੇ ਵਿਚ ਉਸ ਦੀ ਡਿਊਟੀ ਹੈ। ਘਰ ਵਿਚ ਤਕਰੀਬਨ ਅੱਧਾ ਘੰਟਾ ਬੈਠਾ ਰਿਹਾ ਤੇ ਇਸ ਦੌਰਾਨ ਉਸ ਨੇ ਚਾਹ ਵੀ ਪੀਤੀ ਤੇ ਬੱਚੇ ਨੂੰ ਸ਼ਗਨ ਵੀ ਦਿੱਤਾ,,,,। ਜਦੋਂ ਉਹ ਥੋੜ੍ਹਾ ਇਕ ਪਾਸੇ ,,,,, ਹੋਏ ਤਾਂ ਉਕਤ ਵਿਅਕਤੀ ਬੱਚੇ ਨੂੰ ਚੁੱਕ ਕੇ ਗੱਡੀ ਲੈ ਕੇ ਫਰਾਰ ਹੋ ਗਿਆ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਉਨ੍ਹਾਂ ਨੂੰ ਲੱਗਾ ਕਿ ਉਹ ਬਾਹਰ ਬੱਚੇ ਨਾਲ ਖੇਡ ਰਿਹਾ ਹੈ, ਜਦੋਂ ਕਾਫੀ ਦੇਰ ਤੱਕ ਉਹ ਨਾ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਬਾਹਰ ਜਾ ਕੇ ,,,, ਦੇਖਿਆ ਤਾਂ ਪਤਾ ਲੱਗਾ ਕਿ ਉਹ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਅਸੀਂ ਬੱਚੇ ਦੇ ਦਾਦਾ ਅਜੈਬ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਉਕਤ ਵਿਅਕਤੀ ਨੂੰ ਫੜਨ ਲਈ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਹੈ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ,,,, ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!