Wednesday , September 27 2023
Breaking News
Home / ਤਾਜਾ ਜਾਣਕਾਰੀ / ਮਰਦਿਆਂ ਮਰਦਿਆਂ ਲਿਖੀ ਆਪਣੀ ਮੌਤ ਤੱਕ ਦੀ ਕਹਾਣੀ -ਸੱਪ ਦੇ ਡੰਗਣ ਤੋਂ ਬਾਅਦ ਡਾਕਟਰ ਕੋਲ ਜਾਣ ਦੀ ਥਾਂ ਤੇ ਵਿਗਿਆਨਕ ਨੇ

ਮਰਦਿਆਂ ਮਰਦਿਆਂ ਲਿਖੀ ਆਪਣੀ ਮੌਤ ਤੱਕ ਦੀ ਕਹਾਣੀ -ਸੱਪ ਦੇ ਡੰਗਣ ਤੋਂ ਬਾਅਦ ਡਾਕਟਰ ਕੋਲ ਜਾਣ ਦੀ ਥਾਂ ਤੇ ਵਿਗਿਆਨਕ ਨੇ

ਅਮਰੀਕਾ ਦੇ ਇੱਕ ਸ਼ਖ਼ਸ ਦੇ ਹੱਥ ਅਜੀਬ ਜਿਹਾ ਸੱਪ ਲੱਗਾ, ਇਸ ਸੱਪ ਦੀ ਪ੍ਰਜਾਤੀ ਪਤਾ ਕਰਨ ਲਈ ਉਸ ਨੂੰ ਸ਼ਿਕਾਗੋ ਦੇ ਨੈਚੂਰਲ ਹਿਸਟਰੀ ਮਿਊਜ਼ੀਅਮ ਲੈ ਗਿਆ,ਉੱਥੇ ਉਸ ਦੀ ਮੁਲਾਕਾਤ ਮਸ਼ਹੂਰ ਵਿਗਿਆਨੀ ਕਾਰਲ ਪੈਟਰਸਨ ਸ਼ਿਮਿਟ ਨਾਲ ਹੋਈ। ਕਾਰਲ ਸ਼ਿਮਿਟ ਨੂੰ ਸੱਪਾਂ ਅਤੇ ਰੇਂਗਣ ਵਾਲੇ ਜੰਤੂਆਂ ਸੰਬੰਧੀ ਵਿਗਿਆਨ ਦੇ ਵੱਡੇ ,,,,, ਜਾਣਕਾਰ ਵਜੋਂ ਮੰਨਿਆ ਜਾਂਦਾ ਸੀ।

ਜਦੋਂ ਸੱਪ ਨੇ ਸ਼ਿਮਿਟ ਨੂੰ ਕੱਟਿਆ

ਸ਼ਿਮਿਟ ਸੱਪ ਨੂੰ ਆਪਣੀ ਕਾਫ਼ੀ ਕਰੀਬ ਲਿਆ ਕੇ ਉਸ ਦੇ ਸਰੀਰ ‘ਤੇ ਬਣੀਆਂ ਆਕ੍ਰਿਤੀਆਂ ਦੀ ਖੋਜ ਕਰਨ ਲੱਗੇ। ਉਹ ਹੈਰਾਨੀ ਨਾਲ ਸਰੀਰ ਅਤੇ ਸਿਰ ‘ਤੇ ਬਣੀਆਂ ਆਕ੍ਰਿਤੀਆਂ ਅਤੇ ਰੰਗ ਦੇਖ ਰਹੇ ਸਨ ਕਿ ਸੱਪ ਨੇ ਅਚਾਨਕ ਉਨ੍ਹਾਂ ਦੇ ਅੰਗੂਠੇ ‘ਤੇ ਡੰਗ ਮਾਰ ਦਿੱਤਾ।

ਪਰ ਸ਼ਿਮਿਟ ਨੇ ਡਾਕਟਰ ਕੋਲ ਜਾਣ ਦੀ ਬਜਾਇ ਆਪਣੇ ਅੰਗੂਠੇ ਨੂੰ ਚੂਸ ਕੇ ਸੱਪ ਦਾ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਹੀ ਨਹੀਂ, ਉਨ੍ਹਾਂ ਨੇ ਆਪਣੇ ਜਰਨਲ ਵਿੱਚ ਸੱਪ ਦੇ ਡੰਗਣ ਤੋਂ ਬਾਅਦ ਹੋ ਰਹੇ ਤਜ਼ਰਬਿਆਂ ਨੂੰ ਦਰਜ ਕਰਨਾ ਸ਼ੁਰੂ ਕਰ ਦਿੱਤਾ।

ਆਪਣੇ ਜਰਨਲ ਵਿੱਚ ਸ਼ਿਮਿਟ ਲਿਖਦੇ ਹਨ-

  • “4:30 – 5:30 : ਜੀ ਮਚਲਾਉਣ ਵਰਗਾ ਅਹਿਸਾਸ ਹੋਇਆ ਪਰ ਉਲਟੀ ਨਹੀਂ ਆਈ।
  • “5:30 – 6:30: ਕਾਫ਼ੀ ਠੰਢ ਅਤੇ ਝਟਕੇ ਲੱਗਣ ਵਰਗਾ ਅਨੁਭਵ ਹੋਇਆ,,,,,,,,  ਜਿਸ ਤੋਂ ਬਾਅਦ 101.7 ਡਿਗਰੀ ਦਾ ਬੁਖ਼ਾਰ ਚੜ੍ਹ ਗਿਆ। ਸ਼ਾਮ 5:30 ਵਜੇ ਮਸੂੜਿਆਂ ‘ਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ।” “8:30 ਵਜੇ: ਮੈਂ ਦੋ ਬ੍ਰੈਡ ਖਾਧੇ।”
  • “ਰਾਤ 9:00 ਤੋਂ 12:20 ਤੱਕ: ਮੈਂ ਆਰਾਮ ਨਾਲ ਸੁੱਤਾ। ਜਿਸ ਤੋਂ ਬਾਅਦ ਮੈਂ ਪਿਸ਼ਾਪ ਕੀਤਾ, ਜਿਸ ਵਿੱਚ ਖ਼ੂਨ ਦੀ ਮਾਤਰਾ ਵਧੇਰੇ ਸੀ।”
  • “26 ਸਤੰਬਰ ਦੀ ਸਵੇਰ 4:30 ਵਜੇ: ਮੈਂ ਇੱਕ ਗਿਲਾਸ ਪਾਣੀ ਪੀਤਾ, ਜੀ ਮਚਲਾਉਣ ਕਾਰਨ ਉਲਟੀ ਕੀਤੀ। ਜੋ ਪਚਿਆ ਨਹੀਂ ਸੀ ਉਹ ਸਾਰਾ ਕੁਝ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਮੈਂ ਕਾਫੀ ਬਿਹਤਰ ਮਹਿਸੂਸ ਕੀਤਾ ਅਤੇ ਸਵੇਰੇ ਸਾਢੇ 6 ਵਜੇ ਤੱਕ ਸੁੱਤਾ।”
  • “ਸਵੇਰੇ ਸਾਢੇ 6 ਵਜੇ: ਮੇਰੇ ਸਰੀਰ ਦਾ ਤਾਪਮਾਨ 98.2 ਡਿਗਰੀ ਸੈਲੀਅਸ ਸੀ। ਮੈਂ ਬ੍ਰੈਡ ਦੇ ਨਾਲ ਉਬਲੇ ਆਂਡੇ, ਐਪਲ ਸੌਸ, ਸੀਰੀਅਲਸ ਅਤੇ ਕਾਫੀ ਪੀਤੀ। ਜਿਸ ਤੋਂ ਬਾਅਦ ਪਿਸ਼ਾਪ ਨਹੀਂ ਆਇਆ ਬਲਕਿ ਹਰ ਤਿੰਨ ਘੰਟਿਆਂ ‘ਤੇ ਖ਼ੂਨ ਆਉਣ ਨਿਕਲਦਾ ਰਿਹਾ। ਮੂੰਹ ਅਤੇ ਨੱਕ ‘ਚੋਂ ਖ਼ੂਨ ਲਗਾਤਾਰ ਨਿਕਲਦਾ ਰਿਹਾ ਪਰ ਮਾਤਰਾ ਜ਼ਿਆਦਾ ਨਹੀਂ ਸੀ।”

ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ… ਇਸ ਤੋਂ ਬਾਅਦ ਦੁਪਹਿਰ ਦੇ ਡੇਢ ਵਜੇ ਉਨ੍ਹਾਂ ਨੇ ਆਪਣੀ ਪਤਨੀ ,,,,,, ਨੂੰ ਫੋਨ ਕੀਤਾ ਪਰ ਜਦੋਂ ਤੱਕ ਡਾਕਟਰ ਪਹੁੰਚੇ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ। ਹਸਪਤਾਲ ਪਹੁੰਚਣ ਤੱਕ ਇੱਕ ਡਾਕਟਰ ਨੇ ਸ਼ਿਮਿਟ ਨੂੰ ਮ੍ਰਿਤਕ ਐਲਾਨ ਦਿੱਤਾ।

ਕਿਵੇਂ ਅਸਰ ਕਰਦਾ ਹੈ ਇਸ ਸੱਪ ਦਾ ਜ਼ਹਿਰ

ਅਫਰੀਕੀ ਸੱਪ ਦਾ ਜ਼ਹਿਰ ਬੜੀ ਤੇਜ਼ੀ ਨਾਲ ਅਸਰ ਕਰਦਾ ਹੈ। ਕਿਸੇ ਪੰਛੀ ਦੀ ਜਾਨ ਲੈਣ ਲਈ ਇਸ ਦਾ 0.0006 ਮਿਲੀਗ੍ਰਾਮ ਜ਼ਹਿਰ ਹੀ ਕਾਫੀ ਹੈ।

ਇਸ ਜ਼ਹਿਰ ਦੇ ਪ੍ਰਭਾਵ ਨਾਲ ਸਰੀਰ ਵਿਚੋਂ ਖ਼ੂਨ ਦਾ ਜਮਾਅ ਸ਼ੁਰੂ ਹੋ ਜਾਂਦਾ ਹੈ, ਇਸ ਤੋਂ ਬਾਅਦ ਸਰੀਰ ਵਿੱਚ ਵੱਖ-ਵੱਖ ਥਾਵਾਂ ‘ਤੇ ਖ਼ੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਪੀੜਤ ਦੀ ਮੌਤ ਹੋ ਜਾਂਦੀ ਹੈ।

ਸ਼ਿਮਿਟ ਦੀ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਉਨ੍ਹਾਂ ਫੇਫੜੇ, ਅੱਖਾਂ, ਦਿਲ, ਕਿਡਨੀਆਂ ਅਤੇ ਦਿਮਾਗ਼ ਤੋਂ ਖ਼ੂਨ ਵਗ ਰਿਹਾ ਸੀ।

‘ਸ਼ਿਕਾਗੋ ਟ੍ਰਿਬਿਊਨ’ ਵਿੱਚ ਇਸ ‘ਤੇ ਛਪੀ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਿਮਿਟ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਡਾਕਟਰ ਕੋਲ ਜਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨਾਲ ਲੱਛਣਾਂ ‘ਤੇ ਫਰਕ ਪੈ ਸਕਦਾ ਹੈ।”

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!