Breaking News
Home / ਤਾਜਾ ਜਾਣਕਾਰੀ / AIG Uppal ਦਾ ਇਕ ਹੋਰ ਕਾਰਨਾਮਾ, ਬਜ਼ੁਰਗ ਜੋੜੇ ਨੇ ਲਗਾਏ ਗੰਭੀਰ ਦੋਸ਼

AIG Uppal ਦਾ ਇਕ ਹੋਰ ਕਾਰਨਾਮਾ, ਬਜ਼ੁਰਗ ਜੋੜੇ ਨੇ ਲਗਾਏ ਗੰਭੀਰ ਦੋਸ਼

ਬੀਤੇ ਦਿਨੀਂ ਪੁਲਸ ਦੇ ਏ.ਆਈ.ਜੀ. ਰਣਧੀਰ ਸਿੰਘ ਉੱਪਲ ਖਿਲਾਫ ਲਾਅ ਦੀ ਇਕ ਵਿਦਿਆਰਥਣ ਵਲੋਂ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਮਗਰੋਂ ਪੁਲਸ ਨੇ ਉਕਤ ਅਧਿਕਾਰੀ ਨੂੰ ਦੋਸ਼ੀ ਮੰਨਦਿਆਂ ਉਸ ਦੇ ਖਿਲਾਫ ਜਬਰ-ਜ਼ਨਾਹ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।

ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਖਿਲਾਫ ਲੁਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਲੁੱਕਆਊਟ ਕੀ ਹੁੰਦਾ ਹੈ
ਲੁੱਕਆਊਟ ਨੋਟਿਸ ਇਕ ਇੰਟਰਨਲ ਸਰਕੁਲਰ ਦੀ ਤਰ੍ਹਾਂ ਹੁੰਦਾ ਹੈ, ਜਿਸ ‘ਚ ਜਾਂਚ ਏਜੰਸੀ ਨੂੰ ਕਿਸੇ ਸ਼ਖਸ ਦੇ ਬਾਰੇ ‘ਚ ਜਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੁੰਦੀ ਹੈ, ਉਸ ਹਿਸਾਬ ਨਾਲ ਜਾਰੀ ਕੀਤਾ ਜਾਂਦਾ ਹੈ। ਇਸ ‘ਚ ਉਸ ਨੂੰ ਰੋਕਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਸ਼ਾਮਲ ਹੈ।

ਲੁੱਕਆਊਟ ਨੋਟਿਸ ਸਿੱਧਾ ਏਅਰਪੋਰਟ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਿਆ ਜਾਂਦਾ ਹੈ ਅਤੇ ਉਸ ‘ਚ ਜਿਸ ਸ਼ਖਸ ਨੂੰ ਰੋਕਣਾ ਹੁੰਦਾ ਹੈ ਉਸ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਨਿਰਦੇਸ਼ ਦਿੱਤੇ ਜਾਂਦੇ ਹਨ, ਜਿਵੇਂ ਏਅਰਪੋਰਟ ਦੇ ਅੰਦਰ ਜਾਣ ਤੋਂ ਰੋਕਣਾ, ਜਹਾਜ਼ ‘ਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਸ਼ਖਸ ਦੇ ਆਉਣ ‘ਤੇ ਸੂਚਨਾ ਦੇਣਾ, ਤਾਂ ਕਿ ਉਸ ਨੂੰ ਹਿਰਾਸਤ ‘ਚ ਲਿਆ ਜਾਵੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!