ਮੁੰਬਈ (ਬਿਊਰੋ)— ‘ਬਿੱਗ ਬੌਸ’ ਦੇ ਘਰ ‘ਚ 65 ਸਾਲ ਦੇ ਅਨੂਪ ਜਲੋਟਾ ਦੀ 37 ਸਾਲ ਛੋਟੀ ,,,, ਗਰਲਫਰੈਂਡ ਜਸਲੀਨ ਮਥਾਰੂ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।
ਸ਼ੋਅ ‘ਚ ਜਸਲੀਨ ਨੇ ਕਬੂਲ ਕੀਤਾ ਹੈ ਕਿ ਅਨੂਪ ਤੋਂ ਪਹਿਲਾਂ ਉਹ ਗਾਇਕ ਸੁਖਵਿੰਦਰ ਸਿੰਘ ਨੂੰ ,,,,, ਡੇਟ ਕਰ ਚੁੱਕੀ ਹੈ। ਸੁਖਵਿੰਦਰ ਸਿੰਘ ਜਸਲੀਨ ਤੋਂ 19 ਸਾਲ ਵੱਡੇ ਹਨ। ਇਸ ਬਾਰੇ ਜਸਲੀਨ ਨੇ ਕਦੇ ਅਨੂਪ ਜਲੋਟਾ ਨੂੰ ਨਹੀਂ ਦੱਸਿਆ ਸੀ।
ਸ਼ੋਅ ‘ਚ ਕੈਪਟੈਂਸੀ ਟਾਸਕ ‘ਚ ਸਨਸਨੀਖੇਜ਼ ਖੁਲਾਸੇ ਦੌਰਾਨ ਜਸਲੀਨ ਦਾ ਇਹ ਰਾਜ਼ ਸਾਹਮਣੇ ਆਇਆ। ਜਦੋਂ ਜਸਲੀਨ ਦਾ ਰਾਜ਼ ਖੁੱਲ੍ਹਿਆ ਤਾਂ ਜਲੋਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੱਲ ਪਹਿਲਾਂ ਤੋਂ ਪਤਾ ਸੀ। ਉਨ੍ਹਾਂ ਕਿਹਾ ਕਿ ਜਸਲੀਨ ਦੀ ਇਕ ਫਰੈਂਡ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਸੀ।,,,,,ਹਾਲਾਂਕਿ ਉਸ ਨੇ ਕਦੇ ਇਹ ਗੱਲ ਜਸਲੀਨ ਦੇ ਅੱਗੇ ਜ਼ਾਹਿਰ ਨਹੀਂ ਕੀਤੀ ਸੀ।
ਜ਼ਿਕਰਯੋਗ ਹੈ ਕਿ ਬਿੱਗ ਬੌਸ ‘ਚ ਆਉਣ ਤੋਂ ਪਹਿਲਾਂ ਸਾਰੇ ਮੁਕਾਬਲੇਬਾਜ਼ਾਂ ਨੂੰ ,,,,,,ਆਪਣੇ 1-2 ਰਾਜ਼ ਮੇਕਰਸ ਨਾਲ ਸਾਂਝੇ ਕਰਨੇ ਹੁੰਦੇ ਹਨ। ਇਨ੍ਹਾਂ ਨੂੰ ਸ਼ੋਅ ‘ਚ ਟਾਸਕ ਦੌਰਾਨ ਬਾਕੀ ਮੁਕਾਬਲੇਬਾਜ਼ਾਂ ਦੇ ਸਾਹਮਣੇ ਖੋਲ੍ਹਿਆ ਜਾਂਦਾ ਹੈ। ਬਾਲੀਵੁੱਡ ‘ਚ ਕਈ ਸੁਪਰਹਿੱਟ ਗੀਤ ਗਾਉਣ ਵਾਲੇ ਸੁਖਵਿੰਦਰ ਸਿੰਘ ਅਜੇ ਕੁਆਰੇ ਹਨ।
ਕੁਝ ਇੰਟਰਵਿਊਜ਼ ‘ਚ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਉਹ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਗੇ। ਪਸੰਦ ਉਨ੍ਹਾਂ ਦੀ ਹੋਵੇਗੀ ਪਰ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਵੀ ਹੋਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ