Breaking News
Home / ਤਾਜਾ ਜਾਣਕਾਰੀ / USA : ਪਹਾੜ ਤੋਂ ਡਿੱਗ ਕੇ ਭਾਰਤੀ ਜੋੜੀ ਦੀ ਹੋਈ ਮੌਤ

USA : ਪਹਾੜ ਤੋਂ ਡਿੱਗ ਕੇ ਭਾਰਤੀ ਜੋੜੀ ਦੀ ਹੋਈ ਮੌਤ

ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਯੋਸਮਾਈਟ ਨੈਸ਼ਨਲ ਪਾਰਕ `ਚ ਇੱਕ ਪਹਾੜ ਤੋਂ ਥੱਲੇ ਡਿੱਗਕੇਭਾਰਤ ਦੇ ਇੱਕ ਜੋੜੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਪਤੀ-ਪਤਨੀ ਅਮਰੀਕਾ `ਚ ਹੀ ਕੰਮ ਕਰਦੇ ਸਨ।

ਦੱਸ ਦੇਈਏ ਕਿ 29 ਸਾਲਾ ਵਿਸ਼ਨੂੰ ਵਿਸ਼ਵਨਾਥ ਤੇ 30 ਸਾਲਾ ਮੀਨਾਕਸ਼ੀ ਮੂਰਤੀ ਦੀਆਂ ਲਾਸ਼ਾਂ ਨੂੰ ਪਾਰਕ `ਚ ਕੰਮ ,,,,,,,ਕਰਨ ਵਾਲੇ ਰੇਂਜਰਾਂ 800 ਫ਼ੁੱਟ ਨੀਚੇ ਟਾਫ਼ਟ ਪੁਆਇੰਟ ਤੋਂ ਬਰਾਮਦ ਕੀਤੀਆਂ। ਗੌਰਤਲਬ ਹੈ ਕਿ ਉੱਥੇ ਕੋਈ ਰੇਲਿੰਗ ਵੀ ਨਹੀਂ ਹੈ। ਵਿਸ਼ਨੂੰ ਕੁਝ ਸਮੇਂ ਪਹਿਲਾਂ ਹੀ ਨਿਊ ਯਾਰਕ ਤੋਂ ਸੈਨ ਹੋਜ਼ੇ (ਕੈਲੀਫ਼ੋਰਨੀਆ) ਆਕੇ ਰਹਿਣ ਲੱਗ ਗਏ ਸਨ ਅਤੇ ‘ਸਿਸਕੋ ਸਿਸਟਮਜ਼ ਇਨਕ.` ਵਿੱਚ ਸਿਸਟਮਜ਼ ਇੰਜੀਨੀਅਰ ਵਜੋਂ ਕੰਮ ਕਰਦਾ ਸੀ ।California

ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਨ ਅਤੇ ਇਸ ਜਾਂਚ ਨੂੰ ਕੁੱਝ ਸਮਾਂ ਲੱਗ ਸਕਦਾ ਹੈ। ਇਸ ਜੋੜੀ ਭਾਰਤ ਦੇ ਕੇਰਲ ਸ਼ਹਿਰ ਚੇਂਗਾਨੂਰ ਦੇ ਕਾਲਜ ਤੋਂ ਕੰਪਿਊਟਰ ਸਾਇੰਸ ‘ਚ ਇੰਜੀਨੀਅਰਿੰਗ ਕੀਤੀ ਸੀ। ਉਹਨਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਪਤਾ ਲਗਿਆ ਕਿ ਇਸ ਜੋੜੀ ਨੂੰ ਯਾਤਰਾ, ਖ਼ਾਸ ਕਰ ਕੇ ਪਹਾੜਾਂ ਦੀ, ਕਰਨ ਦਾ ਬਹੁਤ ਸ਼ੋਕ ਸੀ। ਉਹ ਆਪਣੀ US ਦੀ ਟੂਰ ਦੀ ਡੋਕੂਮੈਂਟਰੀ ਨੂੰ ਵੀ ਬਣਾ ਰਹੇ ਸਨ ਅਤੇ ਉਹਨਾਂ ਦੇ 15,000 ਫੋਲੋਵਰਸ ਇਕੱਲੇ ਇੰਸਤਰਾਗ੍ਰਾਮ ਤੇ ਹੀ ਹਨ।
California
ਮੀਨਾਕਸ਼ੀ ਤਾਂ ਹੈਰੀ ਪੌਟਰ ਦੀ ਪ੍ਰਸ਼ੰਸਕ ਸੀ ਤੇ ਆਪਣੇ ਵਾਲਾਂ ਨੂੰ ਗੁਲਾਬੀ ਰੰਗਤ ਦੇਕੇ ਰੱਖਦੀ ਸੀ। ਉਸ ਨੇ ਬਹੁਤ ਵਾਰ ਫ਼ੇਸਬੁੱਕ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਆਮ ਲੋਕਾਂ ਨੂੰ ਉੱਚੀਆਂ ਇਮਾਰਤਾਂ ਤੇ ਪਹਾੜੀਆਂ `ਤੇ ਸੈਲਫ਼ੀਆਂ ਖਿੱਚਣ ਤੋਂ ਵਰਜਿਆ ਸੀ ਤੇ ਅਜਿਹੇ ਸਥਾਨਾਂ `ਤੇ ਖ਼ਾਸ ਖਿ਼ਆਲ ਰੱਖਣ ਦੀ ਹੀ ਸਲਾਹ ਵੀ ਦਿੱਤੀ ਸੀ। ,,,,,,ਹਾਲੇ ਤੱਕ ਇਹ ਤਾਂ ਨਹੀਂ ਸਪੱਸ਼ਟ ਹੋ ਸਕਿਆ ਕਿ ਆਖ਼ਰ ਇਹ ਭਾਰਤੀ ਜੋੜੀ ਪਹਾੜੀ ਤੋਂ ਥੱਲੇ ਕਿਵੇਂ ਡਿੱਗੀ। ਇੱਕ ਦੋਸਤ ਨੇ ਜਾਣਕਾਰੀ ਦਿੱਤੀ ਕਿ ਉਹ ਸੜਕ ਰਾਹੀਂ ਨਿਊ ਯਾਰਕ ਜਾ ਰਹੇ ਸਨ ਅਤੇ ਰਾਹ `ਚ ਕੈਲੀਫ਼ੋਰਨੀਆ ਦੇ ਕੁੱਝ ਪ੍ਰਸਿੱਧ ਸਥਾਨਾਂ ਤੇ ਵੀ ਗਏ ਸਨ ।

California

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!